ਸਕਾਰਾਤਮਕ ਸੋਚ 

ਸਕਾਰਾਤਮਕ ਰਹਿਣ ਲਈ ਆਪਣੇ ਆਪ ਨਾਲ ਗੱਲ ਕਰੋ

ਅਸੀਂ ਆਪਣੇ ਆਪ ਲਈ ਬੜੇ ਸਖਤ ਹੁੰਦੇ ਹਾਂ ਅਤੇ ਖੁਦ ਦੇ ਸਭ ਤੋਂ ਆਲੋਚਕ ਹੁੰਦੇ ਹਾਂ। ਸਮੇਂ ਨਾਲ, ਇਹੀ ਆਦਤ ਤੁਹਾਨੂੰ ਆਪਣੇ ਬਾਰੇ ਇੱਕ ਨਕਾਰਾਤਮਕ ਰਾਏ ਬਣਾਉਣ ਦਾ ਕਾਰਨ ਬਣ ਸਕਦੀ ਹੈ ਜਿਸ ਨੂੰ ਬਦਲਨਾ ਔਖਾ ਹੋ ਸਕਦਾ। ਇਸ ਨੂੰ ਰੋਕਣ ਲਈ, ਤੁਹਾਨੂੰ ਆਪਣੇ ਮਨ ਦੀ ਆਵਾਜ਼ ਦਾ ਖਿਆਲ ਰੱਖਦੇ ਹੋਏ, ਸਕਾਰਾਤਮਕ ਜਵਾਬ ਦੇਣ ਦੀ ਲੋੜ ਹੁੰਦੀ ਹੈ  ਜਿਸਨੂੰ ਅਸੀਂ ਸਕਾਰਾਤਮਕ ਸਵੈ-ਗੱਲਬਾਤ ਕਹਿੰਦੇ ਹਾਂ।


ਖੋਜ ਦਰਸਾਉਂਦੀ ਹੈ ਕਿ ਇਸ ਤਰਾਂ ਦੀ ਇੱਕ ਛੋਟੀ ਜਿਹੀ ਤਬਦੀਲੀ ਤਣਾਅ ਵਿੱਚ ਤੁਹਾਡੀਆਂ ਭਾਵਨਾਵਾਂ, ਵਿਚਾਰ ਅਤੇ ਵਿਹਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ।


ਇੱਥੇ ਸਕਾਰਾਤਮਕ ਸਵੈ-ਗੱਲਬਾਤ ਦੀ ਇੱਕ ਉਦਾਹਰਨ ਹੈ: 

ਜੇਕਰ ਕੁਝ ਗ਼ਲਤ ਹੋ ਗਿਆ ਤਾਂ ਇਹ ਕਹਿਣ ਦੀ ਬਜਾਏ ਕਿ "ਮੈਂ ਸੱਚਮੁੱਚ ਇਸ ਵਿੱਚ ਗੜਬੜ ਕੀਤੀ,"

ਅਸੀਂ ਸੋਚੀਏ ਕਿ , "ਮੈਂ ਇਸਨੂੰ ਇੱਕ ਵੱਖਰੇ ਤਰੀਕੇ ਨਾਲ ਕਰਨ ਦੀ ਦੁਬਾਰਾ ਕੋਸ਼ਿਸ਼ ਕਰਾਂਗਾ।"

Gurpreet Singh Sandhawalia


Comments

Popular posts from this blog

ਦੀਵਾਲੀ