Posts

  ਸਕਾਰਾਤਮਕ ਸੋਚ  ਸਕਾਰਾਤਮਕ ਰਹਿਣ ਲਈ ਆਪਣੇ ਆਪ ਨਾਲ ਗੱਲ ਕਰੋ ਅਸੀਂ ਆਪਣੇ ਆਪ ਲਈ ਬੜੇ ਸਖਤ ਹੁੰਦੇ ਹਾਂ ਅਤੇ ਖੁਦ ਦੇ ਸਭ ਤੋਂ ਆਲੋਚਕ ਹੁੰਦੇ ਹਾਂ। ਸਮੇਂ ਨਾਲ, ਇਹੀ ਆਦਤ ਤੁਹਾਨੂੰ ਆਪਣੇ ਬਾਰੇ ਇੱਕ ਨਕਾਰਾਤਮਕ ਰਾਏ ਬਣਾਉਣ ਦਾ ਕਾਰਨ ਬਣ ਸਕਦੀ ਹੈ ਜਿਸ ਨੂੰ ਬਦਲਨਾ ਔਖਾ ਹੋ ਸਕਦਾ। ਇਸ ਨੂੰ ਰੋਕਣ ਲਈ, ਤੁਹਾਨੂੰ ਆਪਣੇ ਮਨ ਦੀ ਆਵਾਜ਼ ਦਾ ਖਿਆਲ ਰੱਖਦੇ ਹੋਏ, ਸਕਾਰਾਤਮਕ ਜਵਾਬ ਦੇਣ ਦੀ ਲੋੜ ਹੁੰਦੀ ਹੈ  ਜਿਸਨੂੰ ਅਸੀਂ ਸਕਾਰਾਤਮਕ ਸਵੈ-ਗੱਲਬਾਤ ਕਹਿੰਦੇ ਹਾਂ। ਖੋਜ ਦਰਸਾਉਂਦੀ ਹੈ ਕਿ ਇਸ ਤਰਾਂ ਦੀ ਇੱਕ ਛੋਟੀ ਜਿਹੀ ਤਬਦੀਲੀ ਤਣਾਅ ਵਿੱਚ ਤੁਹਾਡੀਆਂ ਭਾਵਨਾਵਾਂ, ਵਿਚਾਰ ਅਤੇ ਵਿਹਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਥੇ ਸਕਾਰਾਤਮਕ ਸਵੈ-ਗੱਲਬਾਤ ਦੀ ਇੱਕ ਉਦਾਹਰਨ ਹੈ:  ਜੇਕਰ ਕੁਝ ਗ਼ਲਤ ਹੋ ਗਿਆ ਤਾਂ ਇਹ ਕਹਿਣ ਦੀ ਬਜਾਏ ਕਿ "ਮੈਂ ਸੱਚਮੁੱਚ ਇਸ ਵਿੱਚ ਗੜਬੜ ਕੀਤੀ," ਅਸੀਂ ਸੋਚੀਏ ਕਿ , "ਮੈਂ ਇਸਨੂੰ ਇੱਕ ਵੱਖਰੇ ਤਰੀਕੇ ਨਾਲ ਕਰਨ ਦੀ ਦੁਬਾਰਾ ਕੋਸ਼ਿਸ਼ ਕਰਾਂਗਾ।" Gurpreet Singh Sandhawalia

Interview Teri Meri Kahani

 https://youtu.be/CVp2w6rQCco

ਦੀਵਾਲੀ

 ਬਾਹਰ ਬਾਲ਼ ਕੇ ਦੀਵੇ, ਕਿਵੇਂ ਦੂਰ ਹੋ ਜਾਊ, ਕਾਲਾ ਸਿਆਹ ਜੋ ਧੁਰ ਅੰਦਰ,  ਹੈ ਘੁੱਪ ਹਨੇਰਾ। ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਰਾਵਣ ਥਾਂ ਥਾਂ ਬੈਠੇ ਕੌਣ ਅੱਜ ਲੰਕਾ ਸਾੜੇ ਰਿਸ਼ਤੇ ਰਾਮ ਲਛਮਣ ਦੇ ਲੱਗਦੇ ਗਏ ਨੇ ਤਰੇੜੇ ਪੁੱਤ ਧੀਆਂ ਚਾਈਂ ਚਾਈਂ ਜਾ ਰਹੇ ਨੇ ਬਨਵਾਸ ਕੱਟਣ ਓਹਦਾ ਪਹੁੰਚ ਗਿਆ ਪਰਦੇਸ ਮੁੰਡਾ ਰਹਿਜੇ ਨਾ ਮੇਰਾ ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਕੂੜ ਕਪਟ ਕਮੀਨਗੀ ਤੇ ਲੋਭ ਲਾਲਚ ਨਾਲ ਲੱਦੇ ਅਸੀਂ ਮਾਰੀਏ ਮੋਮੋਠਗਣੀਆਂ ਲੋੜਾਂ ਗਰਜਾਂ ਦੇ ਬੱਧੇ ਪਾਤਸ਼ਾਹ ਹਰਗੋਬਿੰਦ ਨੇ ਸੀ 52 ਰਿਹਾਅ ਕਰਵਾਏ ਅੱਜ ਇੱਕ ਦਾ ਭਲਾ ਕਰਨ ਦਾ ਅਸੀਂ ਨਾ ਰੱਖੀਏ ਜੇਰਾ ਬਾਹਰ ਬਾਲ਼ ਕੇ ਦੀਵੇ, ਕਿਵੇਂ ਦੂਰ ਹੋ ਜਾਊ, ਕਾਲਾ ਸਿਆਹ ਜੋ ਧੁਰ ਅੰਦਰ,  ਹੈ ਘੁੱਪ ਹਨੇਰਾ। ਉਹ ਤਾਂ ਰੋਜ਼ ਹੁੰਦੀ ਏ ਜੇ ਸਿਰੵਫ਼ ਰੌਸ਼ਨੀ ਦੀ ਗੱਲ ਏ ਬੱਝੀ ਅੱਖਾਂ 'ਤੇ ਪੱਟੀ ਦਾ ਕੀ ਇੱਕ ਦੀਵਾ ਹੀ ਹੱਲ ਏ ਕਹਿ ਦੇ ਸੂਰਜ ਨੂੰ ਭਾਵੇਂ ਚੜ੍ਹਿਆ ਰਹਿ ਚੌਵੀ ਘੰਟੇ ਜਾਂ ਦੀਵਿਆਂ ਦੀ ਡਾਰ ਨਾਲ ਭਰ ਲੈ ਘਰ ਦਾ ਬਨੇਰਾ ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਮੱਸਿਆ ਦੀ ਰਾਤ ਵਰਗਾ ਜੋ ਬਣ ਗਿਆ ਏ ਅੰਦਰ ਇਸ ਦੀਵਾਲੀ ਜੇ ਬਾਲਣਾ ਤਾਂ ਦੀਵਾ ਬਾਲ਼ ਧੁਰ ਅੰਦਰ ਹੋ ਜੇ ਚਾਨਣਾ ਤੇ ਦਿਸੇ ਜੋ ਵੀ ਚੰਗਾ ਮੰਦਾ ਵੈਰ ਵਿਰੋਧ ...