Posts

Showing posts from December, 2021

Interview Teri Meri Kahani

 https://youtu.be/CVp2w6rQCco

ਦੀਵਾਲੀ

 ਬਾਹਰ ਬਾਲ਼ ਕੇ ਦੀਵੇ, ਕਿਵੇਂ ਦੂਰ ਹੋ ਜਾਊ, ਕਾਲਾ ਸਿਆਹ ਜੋ ਧੁਰ ਅੰਦਰ,  ਹੈ ਘੁੱਪ ਹਨੇਰਾ। ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਰਾਵਣ ਥਾਂ ਥਾਂ ਬੈਠੇ ਕੌਣ ਅੱਜ ਲੰਕਾ ਸਾੜੇ ਰਿਸ਼ਤੇ ਰਾਮ ਲਛਮਣ ਦੇ ਲੱਗਦੇ ਗਏ ਨੇ ਤਰੇੜੇ ਪੁੱਤ ਧੀਆਂ ਚਾਈਂ ਚਾਈਂ ਜਾ ਰਹੇ ਨੇ ਬਨਵਾਸ ਕੱਟਣ ਓਹਦਾ ਪਹੁੰਚ ਗਿਆ ਪਰਦੇਸ ਮੁੰਡਾ ਰਹਿਜੇ ਨਾ ਮੇਰਾ ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਕੂੜ ਕਪਟ ਕਮੀਨਗੀ ਤੇ ਲੋਭ ਲਾਲਚ ਨਾਲ ਲੱਦੇ ਅਸੀਂ ਮਾਰੀਏ ਮੋਮੋਠਗਣੀਆਂ ਲੋੜਾਂ ਗਰਜਾਂ ਦੇ ਬੱਧੇ ਪਾਤਸ਼ਾਹ ਹਰਗੋਬਿੰਦ ਨੇ ਸੀ 52 ਰਿਹਾਅ ਕਰਵਾਏ ਅੱਜ ਇੱਕ ਦਾ ਭਲਾ ਕਰਨ ਦਾ ਅਸੀਂ ਨਾ ਰੱਖੀਏ ਜੇਰਾ ਬਾਹਰ ਬਾਲ਼ ਕੇ ਦੀਵੇ, ਕਿਵੇਂ ਦੂਰ ਹੋ ਜਾਊ, ਕਾਲਾ ਸਿਆਹ ਜੋ ਧੁਰ ਅੰਦਰ,  ਹੈ ਘੁੱਪ ਹਨੇਰਾ। ਉਹ ਤਾਂ ਰੋਜ਼ ਹੁੰਦੀ ਏ ਜੇ ਸਿਰੵਫ਼ ਰੌਸ਼ਨੀ ਦੀ ਗੱਲ ਏ ਬੱਝੀ ਅੱਖਾਂ 'ਤੇ ਪੱਟੀ ਦਾ ਕੀ ਇੱਕ ਦੀਵਾ ਹੀ ਹੱਲ ਏ ਕਹਿ ਦੇ ਸੂਰਜ ਨੂੰ ਭਾਵੇਂ ਚੜ੍ਹਿਆ ਰਹਿ ਚੌਵੀ ਘੰਟੇ ਜਾਂ ਦੀਵਿਆਂ ਦੀ ਡਾਰ ਨਾਲ ਭਰ ਲੈ ਘਰ ਦਾ ਬਨੇਰਾ ਜੋ ਰਹਿਬਰਾਂ ਸਿਖਾਇਆ, ਭੁੱਲਕੇ ਭਾਲਦੇ ਫਿਰੀਏ, ਕਿੱਥੋਂ ਰਾਹ ਨੇ ਲੱਭਣੇ ਛੱਡਕੇ ਰਾਹ ਦਸੇਰਾ। ਮੱਸਿਆ ਦੀ ਰਾਤ ਵਰਗਾ ਜੋ ਬਣ ਗਿਆ ਏ ਅੰਦਰ ਇਸ ਦੀਵਾਲੀ ਜੇ ਬਾਲਣਾ ਤਾਂ ਦੀਵਾ ਬਾਲ਼ ਧੁਰ ਅੰਦਰ ਹੋ ਜੇ ਚਾਨਣਾ ਤੇ ਦਿਸੇ ਜੋ ਵੀ ਚੰਗਾ ਮੰਦਾ ਵੈਰ ਵਿਰੋਧ ...